ਵਸੀਅਤ ਕਰਨ ਦੀ ਸਮਰਥਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Testamentary capacity_ਵਸੀਅਤ ਕਰਨ ਦੀ ਸਮਰਥਾ: ਵਸੀਅਤ ਕਰਨ ਦੀ ਸਮਰਥਾ ਤੋਂ ਮਤਲਬ ਹੈ ਵਸੀਅਤ ਕਰਨ ਵਾਲੇ ਵਿਅਕਤੀ ਦੀ ਮਾਨਸਿਕ ਸਮਰਥਾ। ਕੀ ਤਕਮੀਲ ਕੀਤੀ ਗਈ ਲਿਖਤ ਗੁੰਝਲਦਾਰ ਹੈ, ਜਾਂ ਸਿੱਧੀਸਾਦੀ ਹੈ, ਇਹ ਗੱਲ ਵੀ ਵਸੀਅਤ ਕਰਨ ਦੀ ਸਮਰਥਾ ਨੂੰ ਪ੍ਰਭਾਵਤ ਕਰਦੀ ਹੈ।

       ਆਮ ਲਿਖਤਾਂ ਵਿਚ ਕਿਹਾ ਜਾਂਦਾ ਹੈ ਕਿ ‘‘ਮੈਂ ......ਫਲਾਣਾ ਫ਼ਲਾਣਾ.....ਬਾਕਾਇਮੀ ਹੋਸ਼ ਹਵਾਸ ’’ ਜਾਂ ‘‘ਪੂਰੀ ਸੁੱਧ ਬੁੱਧ ਰਖਦੇ ਹੋਏ’’। ਇਹ ਸ਼ਬਦ ਇਸ ਗੱਲ ਦੇ ਸੂਚਕ ਹਨ ਕਿ ਵਸੀਅਤ  ਕਰਨ ਵਾਲੇ ਵਿਅਕਤੀ ਨੂੰ ਇਹ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਅਰਥਾਤ ਉਹ ਕਿਸ ਕਿਸਮ ਦੀ ਲਿਖਤ ਕਰ ਰਿਹਾ ਹੈ, ਉਸ ਦੀ ਕਿਹੜੀ ਸੰਪਤੀ ਹੈ ਜਿਸ ਦਾ ਨਿਪਟਾਰਾ ਉਹ ਵਸੀਅਤ ਦੁਆਰਾ ਕਰ ਸਕਦਾ ਹੈ ਅਤੇ ਕਿਹੜੇ ਵਿਅਕਤੀ ਹਨ ਜਿਨ੍ਹਾਂ ਨੂੰ ਉਹ ਲਾਭਪਾਤਰ ਬਣਾਉਣਾ ਚਾਹੁੰਦਾ ਹੈ। ਜੋਵਿਟ ਦੀ ਡਿਕਸ਼ਨਰੀ ਆਫ਼ ਇੰਗਲਿਸ਼ ਲਾ ਅਨੁਸਾਰ ਵਸੀਅਤ ਕਰਨ ਦੀ ਸਮਰਥਾ ਦਾ ਮਤਲਬ ਹੈ ਕਿਸੇ ਅਜਿਹੀ ਨਿਰਯੋਗਤਾ ਦੀ ਅਣਹੋਂਦ ਜੋ ਵਸੀਅਤ ਕਰਨ ਵਾਲੇ ਵਿਅਕਤੀ ਨੂੰ ਕਾਨੂੰਨ ਮੰਨਵੀਂ ਵਸੀਅਤ ਕਰਨ ਵਿਚ ਵਿਘਨ ਬਣਦੀ ਹੋਵੇ; ਉਸ ਅਨੁਸਾਰ ਬਾਲ ਅਤੇ ਮਾਨਸਿਕ ਬਿਮਾਰੀ ਦੇ ਸ਼ਿਕਾਰ ਵਿਅਕਤੀ  ਵਸੀਅਤ ਕਰਨ ਦੀ ਸਮਰਥਾ ਨਹੀਂ ਰਖਦੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.